*************************************
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ।
ਲਿਖਣ ਦਾ ਸ਼ੌਕ ਹੋਵੇ , ਲਿਖਣਾ ਵੀ ਚਾਹੀਂਦਾ ਹੈ ।
ਲਿਖਣ ਤੋਂ ਪਹਿਲਾਂ , ਕੁੱਝ ਸਿੱਖਣਾ ਵੀ ਚਾਹੀਂਦਾ ਹੈ ।
ਨਵੀਂ ਨਵੀਂ ਕਲਮ , ਨਿਲਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
* ਬੇਲਿਆਂ 'ਚ ਮੰਗੂ ਨਾ , ਚਰਾਉਣ ਜੋਗੇ ਹੈਗੇ ਤੁਸੀਂ ।
ਮੋਬਾਇਲਾਂ ਵਿੱਚ ਕਾਰਡ, ਪੁਵਾਉਣ ਜੋਗੇ ਰਹਿਗੇ ਤੁਸੀਂ ।
ਮਿਸ ਕਾਲਾਂ ਵਾਲੀ ਗੱਲ ,ਏਥੇ ਆਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਦੇਵ ਜਿਹੀਆਂ ਕਲੀਆਂ , ਜਾਂ ਲਿਖੋ ਨੂਰਪੁਰੀ ਜਿਹਾ ।
ਦਵਿੰਦਰ ਜਾਂ ਵਿਜੇ ਧੰਮੀ ,ਦੇਬੀ ਮਖ਼ਸੂਸਪੁਰੀ ਜਿਹਾ ।
ਪੰਜਾਬੀ ਗੀਤਕਾਰੀ ਵਾਲੀ , ਸ਼ਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਗੀਤਾਂ 'ਚ ਪੰਜਾਬਣ , ਸਲਾਹੁਣੀ ਥੋਨੂ ਆਈ ਨਾ ।
ਸੱਚੇ ਆਸ਼ਕਾਂ ਲਈ ਕਦੇ , ਕਲਮ ਘਸਾਈ ਨਾ ।
ਬੰਬੂਕਾਟਾਂ ਤੱਕ , ਰੋਕਥਾਮ ਹੋਈ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਬੇਦਿਲ ਤੇ ਭਿੰਦਰ ਦੇ ਦੌਰ ਵਾਲੀ ਗੱਲ ਕਰੋ ।
ਸੰਧੂ ਵਾਂਗੂੰ ਗੀਤ ਲਿਖ , ਕੁੱਝ ਹਲ ਚਲ ਕਰੋ ।
ਕਲਮਾਂ ਦੀ ਸਿਆਹੀ , ਕਾਹਤੋਂ ਜਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਰਾਏਕੋਟੀ , ਹਸਨਪੁਰੀ ਤੋਂ , ਕੁੱਝ ਸਿੱਖਣਾ ਸੀ ।
ਕਾਲੇ ਘੱਗਰੇ ਦਾ ਗਾਣਾ , ਤੁਸਾਂ ਕੋਈ ਲਿਖਣਾ ਸੀ ।
ਕਾਲਜਾਂ ਦੀ ਗੱਲ ਤਾਂ , ਤਮਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਪੜ੍ਹ ਲੈਂਦੇ ਪਾਰਸ ਨੂੰ , ਸੁਣ ਲੈਂਦੇ ਯਮਲੇ ਨੂੰ ।
ਜੀਨਾਂ ਛੀਨਾਂ ਛੱਡ ,ਕਿਤੇ ਮਾਵਾ ਲਾਉਂਦੇ ਸ਼ਮਲੇ ਨੂੰ ।
ਨੰਗੀ ਤਾਂ ਕਲਮ , ਸ਼ਰੇਆਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਬਾਪਲੇ ਵਾਲੇ ਜਿਉਂ ਕੁੱਝ , ਗੀਤਾਂ ਵਿੱਚ ਹਾਸਾ ਪਾਉਂਦੇ ।
ਵਿਰਕ ਜਿਉਂ ਪਿਆਰ 'ਚ, ਮਿਠਾਸ ਤੋਲਾ ਮਾਸਾ ਪਾਉਂਦੇ ।
ਸ਼ਬਦਾਂ 'ਚ ਧੂਮ ਤੇ ਧੜਾਮ ਹੋਈ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਗਿੱਲਾਂ ਦੇ ,ਤਿਵਾੜੀਆਂ ਦੇ ,ਢਿੱਲੋਂਆਂ ਦੇ ਗੀਤ ਸੁਣੋ ।
ਗੀਤਾਂ ਵਿੱਚ ਵਿਸ਼ਾ ਕੋਈ , ਸੇਧ ਦੇਣ ਵਾਲਾ ਚੁਣੋ ।
ਕਾਹਲੀ ਉਂਝ ਲੈਣ ਨੂੰ , ਇਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਲੈ ਲੈਂਦੇ ਗਿਆਨ ਥੋੜਾ , ਬਾਬੇ ਗੁਰਦਾਸ ਤੋਂ ।
ਮਾਂ ਬੋਲੀ ਬਚ ਜਾਂਦੀ , ਕੀਤੇ ਸੱਤਿਆਨਾਸ ਤੋਂ ।
ਕਲਮ ਤੁਹਾਡੀ , ਬੇ ਲਗ਼ਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਜੱਟ ਮਸਾਂ ਛੱਡਿਆ ਸੀ , ਫੜ ਲਿਆ ਮੋਬਾਇਲ ਹੁਣ ।
ਆਸ਼ਕੀ ਦੇ ਨਵੇਂ ਹੀ , ਸਿਖ਼ਾਉਨੇ ਓ ਸਟਾਇਲ ਹੁਣ ।
ਗੋਲ ਗੱਪੇ ਖਾਓ , ਤੇਲੂ ਰਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਮਾੜਾ ਚਮਕੀਲਾ ਐਵੇਂ , ਕਈਆਂ ਤੋਂ ਕਹਾ ਗਿਆ ।
ਚੌਗੁਣਾ ਨਿਘਾਰ ਹੁਣ , ਕਲਮਾਂ 'ਚ ਆ ਗਿਆ ।
ਦਿਨੋ ਦਿਨ ਅਸਲੋਂ , ਨਾਕਾਮ ਹੋਈ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਧੀਆਂ ਦੇ ਚਿੱਤਰ ਹਾੜਾ , ਐਦਾਂ ਨਾ ਚਿਤਾਰੋ ਤੁਸੀਂ ।
ਸਾਰੀਆਂ ਨੂੰ ਕਹੋਂ ਹੀਰਾਂ , ਕੁੱਝ ਤਾਂ ਵਿਚਾਰੋ ਤੁਸੀਂ ।
ਵਿਗਾੜਤਾ ਸਮਾਜ , ਗੱਲ ਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਲਿਖਣਾ ਹੈ ਲਿਖੋ ਕੁੱਝ , ਬਾਬੂ ਸਿੰਘ ਮਾਨ ਜਿਹਾ ।
ਹਲਕਾ ਹੀ ਲਿਖਣੈ ,ਤਾਂ ਲਿਖ ਲਓ " ਘੁਮਾਣ " ਜਿਹਾ ।
ਐਵੇਂ ਧੂਰੀ , ਦਿੜ੍ਹਬਾ , ਸੁਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਲੇਖਕ : ਜਰਨੈਲ ਘੁਮਾਣ
Written By : Jarnail Ghuman
Phone no: +91-98885-05577
Email : ghuman5577@yahoo.com
********************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .
****ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ । ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ । ਆਪਣੇ ਘਰ ਨੂੰ ,ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥ ***** ਸੱਤ ਦਰਿਆ ਸਨ ਵਗਦੇ , 'ਸਪਤ ਸਿੰਧੂ'ਅਖਵਾਉਂਦਾ ਸੀ । ਸਿਆਲਕੋਟ ਤੋਂ ਦਿੱਲੀ ਤੀਕਰ ,ਪੈਰ ਫੈਲਾਉਂਦਾ ਸੀ । ਕਿਵੇਂ ਢਾਈ ਪਾਣੀਆਂ ਵਾਲੇ ਨੂੰ ,ਪੰਜ-ਆਬ ਕਹਿ ਦਿਆ ਮੈਂ । ਕਿੰਝ ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥
Saturday, August 21, 2010
Subscribe to:
Post Comments (Atom)
Bahut khoob!! Excellent!
ReplyDeletewah ji wah
ReplyDelete