************************************
ਪੰਜਾਬੀਓ ! ਆਪਣੀ ਮਾਂ ਬੋਲੀ ਹੈ ਪੰਜਾਬੀ ,
ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ ।
ਚੜ੍ਹਦੇ ਸੂਰਜ ਵਰਗੀ ਲੋਅ ਹੈ , ਮਹਿਕ ਗੁਲ਼ਾਬ ਜਿਹੀ ,
ਪੈਰ ਜਵਾਨੀ ਧਰਦੀ ਜਿਹੀ ਰੁਕਾਨ ਪੰਜਾਬੀ ਹੈ ।
ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ ,
ਹਰ ਪੰਜਾਬੀ ਬੰਦੇ ਦੀ ਪਹਿਚਾਣ ਪੰਜਾਬੀ ਹੈ ।
ਰੁੱਤਬੇ ਖਾਤਿਰ ਔਖੀ ਇੰਗਲਿਸ਼ ਬੋਲਦੇ ਓ ,
ਪਰ ਬੋਲਣ ,ਪੜ੍ਹਨ , ਸੁਣਨ ਲਈਂ ਆਸਾਨ ਪੰਜਾਬੀ ਹੈ ।
ਵਿਰਸੇ ਅਤੇ ਜ਼ੁਬਾਨ ਨਾਲੋ ਟੁੱਟ ਰੁਲ ਜਾਓਗੇ ,
ਕਿਉਂਕਿ ਆਪਣੀ ਸਭਨਾ ਦੀ ਜਿੰਦ ਜਾਨ ਪੰਜਾਬੀ ਹੈ ।
ਬਚਾਓ ਪੰਜਾਬੀ , ਅਪਨਾਓ ਪੰਜਾਬੀ ਬੋਲੀ ਨੂੰ ,
ਲੱਗ ਪਈ ਹੁਣ ਦਰਦ ਨਾਲ ਕੁਰਲਾਣ ਪੰਜਾਬੀ ਹੈ ।
ਚੁੱਪ ਹੈ ਮਾਂ ਖ਼ੁਦ ਆਪਣਿਆਂ ਨੂੰ ਕੀ ਆਖੇ ,
ਉਂਝ ਅੰਦਰੋ ਅੰਦਰੀ ਹੋ ਗਈ ਲਹੂ ਲੁਹਾਣ ਪੰਜਾਬੀ ਹੈ ।
ਆਪਣੇ ਘਰ ਵਿੱਚ ਬੇਕਦਰੀ ਦੀ ਮਾਰ ਪਈ ,
ਦੁਨੀਆਂ ਭਰ ਵਿੱਚ ਖੱਟ ਗਈ ਸਨਮਾਨ ਪੰਜਾਬੀ ਹੈ ।
ਮੁਲਕ ਬੇਗਾਨੇ ਜਾ ਕੇ ਵੱਸਦੀ ਜਾਂਦੀ ਹੈ ,
ਆਪਣੇ ਮੁਲਕ ਵਿੱਚ ਬਣ ਚੱਲੀ ਮਹਿਮਾਨ ਪੰਜਾਬੀ ਹੈ ।
ਫਖ਼ਰ ਹੈ ਮੈਨੂੰ ਮੇਰੇ ਪੰਜਾਬੀ ਵੀਰਾ ’ਤੇ ,
ਫਖ਼ਰ ਆਪਣੇ ਉਪਰ ਕਿ ‘ਘੁਮਾਣ’ ਪੰਜਾਬੀ ਹੈ ।
- ਜਰਨੈਲ ਘੁਮਾਣ
Writer : jarnail ghuman
Email : ghuman5577@yahoo.com
*****************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
****ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ । ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ । ਆਪਣੇ ਘਰ ਨੂੰ ,ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥ ***** ਸੱਤ ਦਰਿਆ ਸਨ ਵਗਦੇ , 'ਸਪਤ ਸਿੰਧੂ'ਅਖਵਾਉਂਦਾ ਸੀ । ਸਿਆਲਕੋਟ ਤੋਂ ਦਿੱਲੀ ਤੀਕਰ ,ਪੈਰ ਫੈਲਾਉਂਦਾ ਸੀ । ਕਿਵੇਂ ਢਾਈ ਪਾਣੀਆਂ ਵਾਲੇ ਨੂੰ ,ਪੰਜ-ਆਬ ਕਹਿ ਦਿਆ ਮੈਂ । ਕਿੰਝ ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥
Tuesday, August 10, 2010
Subscribe to:
Post Comments (Atom)
No comments:
Post a Comment